Blood Donation Camp

Press Release

ਖੁਨਦਾਨ ਕਰਨ ਨਾਲ ਵਿਅਕਤੀ ਰਿਸ਼ਟਪੁਸ਼ਟ ਰਹਿੰਦਾ ਹੈ ਅਤੇ ਖੂਨਦਾਨ ਉਤਮ ਦਾਨ ਹੈ –ਵਿਜੇ ਭਾਸਕਰ /ਸੰਦੀਪ ਘੰਡ
ਭਰਨਾਲਾ (           ) ੫ ਦਸੰਬਰ। ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਹੇਠ ਯੁਵਕ ਸੇਵਾਵਾ ਵਿਭਾਗ ਬਰਨਾਲਾ ਵੱਲੋ ਪਿੰਡ ਮੋੜ ਨਾਭਾ ਵਿਖੇ ਗਰੀਨ ਯੁਵਕ ਸੇਵਾਵਾਂ ਕਲੱਬ ਅਤੇ ਨਹਿਰੂ ਯੁਵਾ ਕੇਦਰ ਬਰਨਾਲਾ ਦੇ ਸਹਿਯੋਗ ਨਾਲ ਪਿੰਡ ਦੇ ਗੁਰੂਦੁਆਰਾ ਵਿਖੇ  ਪਹਿਲਾ ਖੁਨਦਾਨ ਕੈਪ ਲਾਇਆ ਗਿਆ ਜਿਸ ਵਿੱਚ ਸਿਹਤ ਵਿਭਾਗ ਬਰਨਾਲਾ ਦੇ ਬਲੱਡ ਬੈਕ ਬਰਨਾਲਾ ਦੀ ਟੀਮ ਵੱਲੋ ੭੦ ਯੁਨਿਟ ਬਲੱਡ ਇਕੱਠਾ ਕੀਤਾ ਗਿਆ।
ਜਿਸ ਦਾ ਉਦਘਾਟਨ ਕਰਦਿਆਂ ਸਹਾਇਕ ਡਾਇਰੇਕਟਰ ਯੁਵਕ ਸੇਵਾਵਾਂ ਸ਼੍ਰੀ ਵਜੇ ਭਾਸਕਰ ਨੇ ਕਿਹਾ ਕਿ ਖੂਨਦਾਨ ਇੱਕ ਉਤਮ ਦਾਨ ਹੈ ਇਸ ਲਈ ਹਰ ਵਿਅਕਤੀ ਨੂੰ ਇਸ ਵਿੱਚ ਆਪਨਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਹੇਠ ਕਲੱਬਾਂ ਨੂੰ ਸਵੇਰ ਦੀ ਸੈਰ ਕਰਨ ਲਈ ਵੀ ਪ੍ਰਰੇਤਿ ਕੀਤਾ ਜਾ ਰਹਾ ਹੈ।
ਖੂਨਦਾਨ ਕੈਪ ਨੂੰ ਸੰਬੋਧਨ ਕਰਦਆਿਂ ਨਹਿਰੂ ਯੂਵਾ ਕੇਦਰ ਸਗੰਠਨ ਪੰਜਾਬ  ਦੇ ਪ੍ਰਬੰਧਕੀ ਅਫਸਰ ਸ਼੍ਰੀ ਸੰਦੀਪ ਘੰਡ ਨੇ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਵਿੱਚ ਇੱਕ ਵਾਰ ਖੂਨਦਾਨ ਕਰ ਸਕਦਾ ਹੈ। ਉਨਾਂ ਇਹ ਵੀ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵੀ ਰਿਸ਼ਟਪੁਸ਼ਟ ਰਹਿੰਦਾ ਹੈ। ਉਨਾਂ ਕਲੱਬ ਨੂੰ ਪਹਿਲੇ ਖੂਨਦਾਨ ਕੈਪ ਲਈ ਵਧਾਈ ਵੀ ਦਿੱਤੀ।ਸ਼੍ਰੀ ਘੰਡ ਨੇ ਇਹ ਵੀ ਕਿਹਾ ਕਿ ਸਾਡੇ ਨੋਜਵਾਨਾਂ ਨੂੰ ਨਸ਼ਿਆ ਅਤੇ ਹੋਰ ਅਲਾਮਤਾਂ ਵਿਰੁੱਧ ਲੋਕਾ ਨੂੰ ਜਾਗਰੂਕ ਕਰਕੇ ਚੰਗੇ ਸਮਾਜ ਦੀ ਸਿਰਜਨਾ ਕਰਨੀ ਚਾਹੀਦੀ ਹੈ।
ਕੈਪ ਵਿੱਚ ਸ਼ਾਮਲ ਹੋਏ ਮੁੱਖ ਥਾਨਾ ਅਫਸਰ ਬਰਨਾਲਾ ਸ਼੍ਰੀ ਗਰੋਵ ਵੰਸ਼ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾਂ ਤਸਕਰਾਂ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਜਿਲਾ ਬਰਨਾਲਾ ਵਿੱਚੋ ਨਸ਼ੇ ਦਾ ਬਿਲਕੁਲ ਖਾਤਮਾ ਕੀਤਾ ਜਾ ਸਕੇ।
ਇਸ ਮੋਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਪ੍ਰਸੰਸਤ ਪੱਤਰ ਅਤੇ ਮੇਮੋਟੋ ਵੀ ਦਿੱਤੇ ਗਏ।ਗਰੀਨ ਯੂਵਕ ਸੇਵਾਵਾਂ ਕੱਲਬ ਦੇ ਪ੍ਰਧਾਨ ਮੋਹਨੀ ਸਿੰਘ ਨੇ ਆਏ ਮਹਿਮਾਨਾਂ ਅਤੇ ਖੂਨਦਨੀਆਂ ਦਾ ਧੰਨਵਾਦ ਕੀਤਾ।ਇਸ ਖੂਨਦਾਨ ਕੈਪ ਨੂੰ ਸਫਲ ਕਰਨ ਲਈ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਖੁਨਦਾਨ ਕੈਪ ਦੇ ਮੁੱਖ ਪ੍ਰਬੰਧਕ ਅੇਡਵੋਕੇਟ ਜਸਵੀਰ ਸਿੰਘ ਮਾਨ ਕਲੱਬ ਦੇ ਸਰਪ੍ਰਸਤ ਜੁਗਰਾਜ ਸਿੰਘ ਜਥੇਦਾਰ ਜਗਦੇਵ ਸਿੰਘ  ਸਿਰਤੋੜ ਮੇਹਨਤ ਕੀਤੀ।